Thursday, February 21, 2013

ਬਰਤਾਨੀਆ ਦੇ ਪ੍ਰਧਾਨ ਮੰਤਰੀ ਕੈਮਰੂਨ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ


ਜਲਿ੍ਹਆਂਵਾਲਾ ਬਾਗ਼ ਵਿਖੇ ਸ਼ਰਧਾਂਜਲੀ ਭੇਟ ਕੀਤੀ
ਅੰਮਿ੍ਤਸਰ, 20 ਫਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ, ਹਰਮਿੰਦਰ ਸਿੰਘ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਸ੍ਰੀ ਡੇਵਿਡ ਕੈਮਰੂਨ ਭਾਰਤ ਦੇ ਦੋ ਦਿਨਾ ਦੌਰੇ ਦੇ ਆਖਰੀ ਦਿਨ ਗੁਰੂ ਨਗਰੀ ਅੰਮਿ੍ਤਸਰ ਪੁੱਜੇ, ਜਿਥੇ ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ | ਉਪਰੰਤ ਇਤਿਹਾਸਕ ਜਲਿ੍ਹਆਂਵਾਲਾ ਬਾਗ ਵਿਖੇ ਆਜ਼ਾਦੀ ਸੰਗਰਾਮ 'ਚ ਸ਼ਹਾਦਤ ਦਾ ਜਾਮ ਪੀਣ ਵਾਲੇ ਭਾਰਤੀਆਂ ਅੱਗੇ ਸ੍ਰੀ ਕੈਮਰੂਨ ਨੇ ਸੀਸ ਝੁਕਾਇਆ ਤੇ ਬੜੇ ਅਦਬ ਨਾਲ ਅਕੀਦਤ ਦੇ ਫੁੱਲ ਭੇਟ ਕਰਦੇ ਹੋਏ 94 ਸਾਲ ਪਹਿਲਾਂ ਵਾਪਰੀ ਇਸ ਦਿਲ ਕੰਬਾਊ ਘਟਨਾ ਨੂੰ ਇੰਗਲੈਂਡ (ਯੂ. ਕੇ.) ਦੇ ਇਤਿਹਾਸ 'ਚ ਬਹੁਤ ਸ਼ਰਮਨਾਕ ਕਰਾਰ ਦਿੱਤਾ |
ਸ੍ਰੀ ਕੈਮਰੂਨ ਸਵੇਰੇ ਕਰੀਬ ਸਾਢੇ 9 ਵਜੇ ਸ੍ਰੀ ਗੁਰੂ ਰਾਮ ਦਾਸ ਹਵਾਈ ਅੱਡੇ 'ਤੇ ਪੁੱਜੇ, ਜਿਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਕੀਤਾ | ਸ੍ਰੀ ਕੈਮਰੂਨ ਦਾ ਕਾਫ਼ਲਾ ਬੇਮਿਸਾਲ ਸੁਰੱਖਿਆ ਪ੍ਰਬੰਧਾਂ ਹੇਠ 10 ਵਜੇ ਦੇ ਕਰੀਬ ਸ੍ਰੀ ਹਰਿਮੰਦਰ ਸਾਹਿਬ ਪੁੱਜਾ | ਉਥੋਂ ਉਹ ਸ੍ਰੀ ਗੁਰੂ ਰਾਮ ਦਾਸ ਲੰਗਰ ਘਰ ਪੁੱਜੇ, ਜਿਥੇ ਉਨ੍ਹਾਂ ਪ੍ਰਸ਼ਾਦੇ ਪੱਕਦੇ ਤੇ ਲੰਗਰ ਤਿਆਰ ਹੁੰਦਾ ਵੇਖਿਆ | ਉਨ੍ਹਾਂ ਲੋਹ ਲੰਗਰ ਨੇੜੇ ਖਲੋ ਕੇ ਪ੍ਰਸ਼ਾਦੇ ਸੇਕਣ ਦੀ ਸੇਵਾ ਵੀ ਕੀਤੀ | ਇਥੇ ਉਨ੍ਹਾਂ ਨੂੰ ਜਥੇਦਾਰ ਅਵਤਾਰ ਸਿੰਘ ਨੇ 'ਸੰਗਤ ਤੇ ਪੰਗਤ' ਦੀ ਪ੍ਰਥਾ ਤੋਂ ਵਿਸਥਾਰ ਨਾਲ ਜਾਣੂ ਕਰਵਾਇਆ | ਲੰਗਰ ਘਰ ਵਿਖੇ 20-25 ਮਿੰਟ ਠਹਿਰਨ ਬਾਅਦ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ | ਗੁਰੂ ਘਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੱਲ੍ਹ ਸਿੰਘ ਨੇ ਗੁਰੂ ਦੀ ਬਖਸ਼ਿਸ਼ ਸਿਰੋਪਾਓ ਭੇਟ ਕੀਤਾ | ਸ੍ਰੀ ਕੈਮਰੂਨ ਨੇ 'ਹਰਿ ਕੀ ਪਾਊੜੀ' ਤੋਂ ਪਵਿੱਤਰ ਜਲ ਲੈਣ ਉਪਰੰਤ ਬੜੇ ਸਤਿਕਾਰ ਨਾਲ ਦੇਗ ਪ੍ਰਾਪਤ ਕੀਤੀ | ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਮੱਥਾ ਟੇਕਣ ਗਏ | ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ, ਸਿੱਖ ਇਤਿਹਾਸ ਤੇ ਸਿੱਖ ਮਰਯਾਦਾ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਸਭ ਤੋਂ ਉੱਚ ਅਸਥਾਨ ਹੈ, ਜਿਥੋਂ ਜਾਰੀ ਹੋਏ ਆਦੇਸ਼ ਤੇ ਸੰਦੇਸ਼ ਸਿੱਖ ਕੌਮ ਸਵੀਕਾਰ ਕਰਨ ਲਈ ਪਾਬੰਦ ਹੈ | ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ: ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਅਵਤਾਰ ਸਿੰਘ ਨੇ ਗੋਲਡ ਪਲੇਟਿਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਲੋਈ, ਗੁਰੂ ਦੀ ਬਖਸ਼ਿਸ਼ ਸਿਰੋਪਾਓ ਤੇ ਧਾਰਮਿਕ ਕਿਤਾਬਾਂ ਦਾ ਸੈੱਟ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ | ਇਸ ਮੌਕੇ ਸ:"ਬਾਦਲ ਨੇ ਸ੍ਰੀ ਕੈਮਰੂਨ ਨੂੰ ਸ਼ੋ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਦੱਸਿਆ ਕਿ ਦੁਨੀਆਂ 'ਚ ਇਹ ਇਕੋ ਇਕ ਧਾਰਮਿਕ ਸੰਸਥਾ ਹੈ, ਜਿਸ ਦੇ ਪ੍ਰਤੀਨਿਧ ਜਮਹੂਰੀ ਢੰਗ ਨਾਲ ਚੁਣੇ ਜਾਂਦੇ ਹਨ |
ਇਸ ਮੌਕੇ ਜਥੇਦਾਰ ਅਵਤਾਰ ਸਿੰਘ ਨੇ ਦਸਤਾਰ ਦਾ ਮੁੱਦਾ ਉਠਾਇਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਆਨ ਤੇ ਸ਼ਾਨ ਦੀ ਪ੍ਰਤੀਕ ਦਸਤਾਰ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ, ਫਰਾਂਸ ਸਰਕਾਰ ਨੇ ਸਕੂਲੀ ਸਿੱਖ ਬੱਚਿਆਂ ਦੇ ਦਸਤਾਰ ਸਜਾਉਣ 'ਤੇ ਪਾਬੰਦੀ ਲਾਈ ਹੋਈ ਹੈ | ਜਿਸ ਸਬੰਧੀ ਯੂ. ਐਨ. ਓ. ਦੇ ਮਨੁੱਖੀ ਅਧਿਕਾਰ ਸੰਗਠਨ ਨੇ ਫਰਾਂਸ ਸਰਕਾਰ ਵਿਰੁੱਧ ਫੈਸਲਾ ਦਿੱਤਾ ਹੈ | ਸ੍ਰੀ ਕੈਮਰੂਨ ਨੇ ਭਰੋਸਾ ਦਿੱਤਾ ਕਿ ਉਹ ਯੂਰਪੀਅਨ ਯੂਨੀਅਨ ਦੇ ਮੈਂਬਰ ਵਜੋਂ ਇਹ ਗੰਭੀਰ ਮਾਮਲਾ ਫਰਾਂਸ ਸਰਕਾਰ ਕੋਲ ਉਠਾਉਣਗੇ ਤੇ ਇਸ ਦਾ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ | ਇਸ ਮੌਕੇ ਸ: ਰਘੂਜੀਤ ਸਿੰਘ ਵਿਰਕ ਸੀਨੀ: ਮੀਤ ਪ੍ਰਧਾਨ, ਭਾਈ ਰਜਿੰਦਰ ਸਿੰਘ ਮਹਿਤਾ ਮੈਂਬਰ ਸ਼ੋ੍ਰਮਣੀ ਕੇਮਟੀ, ਸਕੱਤਰ ਸ: ਦਿਲਮੇਘ ਸਿੰਘ, ਸਕੱਤਰ ਸ: ਰੂਪ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ: ਜਵਾਹਰ ਸਿੰਘ, ਸੂਚਨਾ ਅਧਿਕਾਰੀ ਸ: ਜਸਵਿੰਦਰ ਸਿੰਘ ਜੱਸੀ, ਸ: ਹਰਪ੍ਰੀਤ ਸਿੰਘ ਤੇ ਸ: ਅੰਮਿ੍ਤਪਾਲ ਸਿੰਘ ਵੀ ਮੌਜੂਦ ਸਨ |
ਜਲਿ੍ਹਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ 
ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਬਾਅਦ ਪ੍ਰਧਾਨ ਮੰਤਰੀ ਸ੍ਰੀ ਡੇਵਿਡ ਕੈਮਰੂਨ ਜਲਿ੍ਹਆਂਵਾਲਾ ਬਾਗ ਪੁੱਜੇ, ਜਿਥੇ ਉਨ੍ਹਾਂ ਆਪਣੇ ਬੂਟ ਉਤਾਰੇ ਤੇ ਬੜੇ ਅਦਬ ਸਤਿਕਾਰ ਨਾਲ ਜਲਿ੍ਹਆਂਵਾਲਾ ਬਾਗ ਦੇ ਸ਼ਹੀਦਾਂ ਦੀ ਲਾਟ ਅੱਗੇ ਫੁੱਲ ਰੱਖ ਕੇ ਆਪਣਾ ਸੀਸ ਝੁਕਾਉਂਦਿਆਂ ਸ਼ਰਧਾਂਜਲੀ ਭੇਟ ਕਰਨ ਉਪਰੰਤ ਦੋ ਮਿੰਟ ਸ਼ਰਧਾ ਵਜੋਂ ਮੌਨ ਧਾਰਿਆ | ਉਹ ਖੂਹ ਵੇਖਣ ਵੀ ਗਏ, ਜਿਥੇ 120 ਦੇ ਕਰੀਬ ਭਾਰਤੀਆਂ ਦੇਸ਼ ਲਈ ਆਪਾ ਵਾਰਿਆ ਸੀ | ਉਨ੍ਹਾਂ ਜਲਿ੍ਹਆਂਵਾਲਾ ਬਾਗ ਵਿਖੇ ਗੋਲੀਆਂ ਦੇ ਨਿਸ਼ਾਨ ਵੇਖਦਿਆਂ ਜਲਿ੍ਹਆਂਵਾਲਾ ਬਾਗ ਦੇ ਸਕੱਤਰ ਐਸ. ਕੇ. ਮੁਖਰਜੀ ਨੂੰ ਪੁੱਛਿਆ ਕਿ ਕੀ ਇਹ ਇਕੋ ਰਸਤਾ ਸੀ, ਜਿਸ ਰਸਤੇ ਜਨਰਲ ਡਾਇਰ ਫੌਜ ਲੈ ਕੇ ਇਥੇ ਦਾਖਲ ਹੋਇਆ ਸੀ? ਇਸ ਸਬੰਧੀ ਮੁੱਖਰਜੀ ਨੇ ਹਾਮੀ ਭਰਦਿਆਂ ਵਿਸਥਾਰ ਨਾਲ ਜਲਿ੍ਹਆਂਵਾਲਾ ਬਾਗ ਦੇ ਸਾਕੇ ਤੋਂ ਜਾਣੂ ਕਰਵਾਇਆ | ਜਲਿ੍ਹਆਂਵਾਲਾ ਬਾਗ ਵਿਖੇ ਉਹ ਲਗਭਗ 25 ਮਿੰਟ ਰਹੇ ਅਤੇ ਜਲਿ੍ਹਆਂ ਵਾਲਾ ਬਾਗ ਦੇ ਸਕੱਤਰ ਐਸ. ਕੇ. ਮੁਖਰਜੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਧਰਤੀ ਨੂੰ ਬੜੇ ਵਧੀਆ ਢੰਗ ਨਾਲ ਸਾਂਭ ਕੇ ਰੱਖਿਆ ਹੈ | ਸ੍ਰੀ ਕੈਮਰੂਨ ਨੇ ਜਲਿ੍ਹਆਂਵਾਲਾ ਬਾਗ ਵਿਖੇ ਵਿਜ਼ਟਰ ਬੁੱਕ 'ਚ ਲਿਖਿਆ ਹੈ ਕਿ ਬਿ੍ਟਿਸ਼ ਇਤਿਹਾਸ 'ਚ ਇਹ ਬੜੀ ਸ਼ਰਮਨਾਕ ਘਟਨਾ ਹੈ, ਜਿਵੇਂ ਕਿ ਇੰਗਲੈਂਡ ਦੇ ਨੀਤੀਵਾਨ ਵਿੰਸਟਨ ਚਰਚਿਲ ਨੇ ਉਸੇ ਵੇਲੇ ਜਲਿ੍ਹਆਂਵਾਲਾ ਬਾਗ ਦੀ ਕਾਰਵਾਈ ਨੂੰ ਰਾਖਸ਼ਾਂ ਵਾਲਾ ਕਾਰਾ ਕਰਾਰ ਦਿੱਤਾ ਸੀ | ਉਨ੍ਹਾਂ ਕਿਹਾ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜੋ ਇਥੇ ਵਾਪਰਿਆ ਹੈ, ਉਹ ਬੜਾ ਦੁੱਖਦਾਈ ਹੈ ਤੇ ਇੰਗਲੈਂਡ ਸ਼ਾਂਤਮਈ ਢੰਗ ਨਾਲ ਆਪਣਾ ਰੋਸ ਪ੍ਰਗਟ ਕਰਨ 'ਚ ਵਿਸ਼ਵਾਸ਼ ਰੱਖਦਾ ਹੈ | ਸਾਬਕਾ ਵਿਦੇਸ਼ ਰਾਜ ਮੰਤਰੀ ਰਘੂਨੰਦਨ ਲਾਲ ਭਾਟੀਆ ਨੇ ਮਾਫ਼ੀ ਮੰਗਣ ਦੇ ਮਾਮਲੇ 'ਚ ਕਿਹਾ ਕਿ ਬਰਤਾਨੀਆ ਦੇ ਪ੍ਰਧਾਨ ਮੰਤਰੀ ਵੱਲੋਂ ਜਲਿ੍ਹਆਂਵਾਲਾ ਬਾਗ ਵਿਖੇ ਆ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਕਰਨੇ ਹੀ ਸੱਭ ਤੋਂ ਵੱਡੀ ਗੱਲ ਹੈ | 
ਬਾਦਲ ਨੇ ਅਫਸੋਸ ਪ੍ਰਗਟਾਇਆ
ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਬੈਠੇ ਸੀਨੀਅਰ ਪੱਤਰਕਾਰਾਂ ਨਾਲ ਇਕ ਡੀ. ਐਸ. ਪੀ. ਤੇ ਸਬ ਇੰਸਪੈਕਟਰ ਵੱਲੋਂ ਬਦਤਮੀਜੀ ਕਰਨ ਦੀ ਸ਼ਿਕਾਇਤ 'ਤੇ ਮੁੱਖ ਮੰਤਰੀ ਸ : ਬਾਦਲ ਨੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਵਿੱਖ 'ਚ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ | ਸ੍ਰੀ ਕੈਮਰੂਨ ਦੀ ਫੇਰੀ ਦੀ ਕਵਰੇਜ ਕਰਨ ਲਈ ਪ੍ਰੈੱਸ ਫੋਟੋਗ੍ਰਾਫ਼ਰਾਂ ਤੇ ਚੈਨਲ ਰਿਪੋਰਟਰਾਂ ਨੂੰ ਢੁੱਕਵੀਂ ਥਾਂ ਨਾ ਮੁਹੱਈਆ ਕਰਨ ਬਾਰੇ ਜਥੇ: ਅਵਤਾਰ ਸਿੰਘ ਨੇ ਪੱਤਰਕਾਰਾਂ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿਚ ਅਜਿਹਾ ਨਹੀਂ ਹੋਵੇਗਾ | ਜ਼ਿਕਰਯੋਗ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਨੇ ਪੱਤਰਕਾਰਾਂ ਉਪਰ ਕਵਰੇਜ ਕਰਨ 'ਤੇ ਪਾਬੰਦੀ ਲਾ ਦਿੱਤੀ ਸੀ ਜਦਕਿ ਬਿ੍ਟਿਸ਼ ਮੀਡੀਆ ਨੂੰ ਆਗਿਆ ਦਿੱਤੀ ਹੋਈ ਸੀ | 
ਦਲ ਖ਼ਾਲਸਾ¸ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਹੈ ਕਿ ਬਿ੍ਟਿਸ਼ ਪ੍ਰਧਾਨ ਮੰਤਰੀ ਦਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣਾ ਦੁਨੀਆਂ ਭਰ ਦੇ ਸਿੱਖਾਂ ਲਈ ਹਾਂ ਪੱਖੀ ਹੁੰਗਾਰਾ ਹੈ | ਉਨ੍ਹਾਂ ਇਕ ਪੱਤਰ ਭੇਜਕੇ ਇੰਗਲੈਂਡ ਸਰਕਾਰ ਤੋਂ ਮੰਗ ਕੀਤੀ ਹੈ ਕਿ ਅੰਮਿ੍ਤਸਰ ਵਿਖੇ ਬਿ੍ਟਿਸ਼ ਕੌਾਸਲ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਜਾਵੇ ਤਾਂ ਜੋ ਇਸ ਖਿਤੇ ਦੇ ਵਿਦਿਆਰਥੀ ਉਸ ਤੋਂ ਲਾਹਾ ਲੈ ਸਕਣ |

'ਜਲ੍ਹਿਆਂ ਵਾਲਾ ਬਾਗ ਕਾਂਡ ਬਾਰੇ ਕੈਮਰੂਨ ਨੇ ਲਿਖਿਆ'
ਅੰਮ੍ਰਿਤਸਰਂਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ 1919 ਵਿਚ ਵਾਪਰੇ ਜਲ੍ਹਿਆਂ ਵਾਲਾ ਬਾਗ ਕਾਂਡ ਨੂੰ ਅੱਤੀ ਸ਼ਰਮਨਾਕ ਕਰਾਰ ਦਿੱਤਾ ਹੈ। ਹਾਲਾਂ ਕਿ ਸ੍ਰੀ ਕੈਮਰੂਨ ਨੇ ਇਸ ਕਾਂਡ ਲਈ ਮੁਆਫੀ ਨਹੀਂ ਮੰਗੀ ਪਰ ਉਨ੍ਹਾਂ ਨੇ ਵਿਜ਼ਟਰ ਬੁੱਕ ਵਿਚ ਲਿਖਿਆ ਹੈ ''ਬਰਤਾਨੀਆ ਦੇ ਇਤਿਹਾਸ ਵਿਚ ਇਹ ਅੱਤੀ ਸ਼ਰਮਨਾਕ ਕਾਂਡ ਹੈ ਜਿਵੇਂ ਕਿ ਵਿੰਸਟਨ ਚਰਚਿਲ ਨੇ ਉਸ ਮੌਕੇ ਇਸ ਕਾਂਡ ਨੂੰ ਰਾਖਸ਼ਾਂ ਵਾਲਾ ਕਾਰਾ ਕਰਾਰ ਦਿੱਤਾ ਸੀ। ਜੋ ਕੁਝ ਇਥੇ ਵਾਪਰਿਆ ਸੀ ਉਸ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਬਰਤਾਨੀਆ ਸ਼ਾਂਤਮਈ ਪ੍ਰਦਰਸ਼ਨ ਦੇ ਅਧਿਕਾਰ ਦਾ ਹਮਾਇਤੀ ਹੈ।'' ਅੰਗਰੇਜ਼ਾਂ ਦੇ ਰਾਜ ਦੌਰਾਨ 13 ਅਪ੍ਰੈਲ 1919 ਨੂੰ ਜਨਰਲ ਡਾਇਰ ਦੇ ਹੁਕਮਾਂ 'ਤੇ ਜਲ੍ਹਿਆਂਵਾਲਾ ਬਾਗ ਵਿਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੈਂਕੜੇ ਭਾਰਤੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ। ਵਰਣਨਯੋਗ ਹੈ ਕਿ ਇਹ ਪਹਿਲੀ ਵਾਰ ਹੈ ਕਿ ਬਰਤਾਨੀਆ ਦੇ ਕਿਸੇ ਪ੍ਰਧਾਨ ਮੰਤਰੀ ਵਲੋਂ ਜਲ੍ਹਿਆਂ ਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਤੋਂ ਬਾਅਦ ਕਿਹਾ ਸੀ ਕਿ ਇਹ ਕਾਂਡ ਬਰਤਾਨਵੀ ਸਾਮਰਾਜ ਦੀਆਂ ਜੜ੍ਹਾਂ ਹਿਲਾ ਦੇਵੇਗਾ।

'ਭਾਰਤ ਬੰਦ' ਜਨ-ਜੀਵਨ ਪ੍ਰਭਾਵਿਤ 

 ਨੋਇਡਾ 'ਚ ਸਾੜਫੂਕ , ਬੈਂਕਾਂ ਤੇ ਬੀਮਾ ਅਦਾਰਿਆਂ 'ਚ ਕੰਮ-ਕਾਜ ਰਿਹਾ ਠੱਪ , ਪੰਜਾਬ ਅਤੇ ਹਰਿਆਣਾ 'ਚ ਸਰਕਾਰੀ ਬੱਸਾਂ ਦਾ ਚੱਕਾ ਰਿਹਾ ਜਾਮ 
ਨਵੀਂ ਦਿੱਲੀ, 20 ਫਰਵਰੀ (ਏਜੰਸੀਆਂ)-ਟਰੇਡ ਯੂਨੀਅਨਾਂ ਦੀ ਦੋ ਦਿਨਾ ਦੇਸ਼ ਵਿਆਪੀ ਹੜਤਾਲ ਸ਼ੁਰੂ ਹੋਣ ਕਾਰਨ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਕੌਮੀ ਰਾਜਧਾਨੀ ਨਵੀਂ ਦਿੱਲੀ ਸਮੇਤ ਦੇਸ਼ ਦੇ ਬਹੁਤ ਸਾਰੇ ਸੂਬਿਆਂ 'ਚ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਿਆ | ਨੋਇਡਾ 'ਚ ਸਾੜ-ਫੂਕ ਹੋਈ ਅਤੇ ਅੰਬਾਲੇ 'ਚ ਟਰੇਡ ਯੂਨੀਅਨ ਦੇ ਇਕ ਆਗੂ ਦੀ ਮੌਤ ਹੋ ਗਈ | ਉੱਤਰ ਪ੍ਰਦੇਸ਼ 'ਚ ਦਿੱਲੀ ਦੇ ਨਾਲ ਲਗਦੇ ਸ਼ਹਿਰ ਨੋਇਡਾ 'ਚ ਹੜਤਾਲ ਦੌਰਾਨ ਹਿੰਸਾ ਭੜਕ ਗਈ ਅਤੇ ਇਥੇ ਕਾਰਖਾਨਿਆਂ ਦੇ ਮੁਲਾਜ਼ਮਾਂ ਨੇ ਫੇਸ-2 'ਚ ਖੁੱਲ੍ਹੇ ਹੋਏ ਕਈ ਕਾਰਖਾਨਿਆਂ 'ਤੇ ਪੱਥਰਬਾਜ਼ੀ ਕੀਤੀ ਅਤੇ ਫਾਇਰ ਬਿ੍ਗੇਡ ਦੀ ਇਕ ਗੱਡੀ ਸਮੇਤ ਕਈ ਹੋਰ ਗੱਡੀਆਂ ਨੂੰ ਅੱਗ ਲਗਾ ਦਿੱਤੀ | ਇਨ੍ਹਾਂ ਮੁਲਾਜ਼ਮਾਂ ਨੂੰ ਖਿੰਡਾਉਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ ਅਤੇ ਦੋਵਾਂ ਧਿਰਾਂ 'ਚ ਹੋਈਆਂ ਝੜਪਾਂ ਦੌਰਾਨ ਕੁਝ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ | ਹਰਿਆਣਾ ਦੇ ਸ਼ਹਿਰ ਅੰਬਾਲਾ ਦੇ ਸਥਾਨਕ ਬੱਸ ਡੀਪੂ ਨੇੜੇ ਟਰੇਡ ਯੂਨੀਅਨ ਦੇ ਇਕ ਆਗੂ ਦੀ ਉਸ ਵੇਲੇ ਮੌਤ ਹੋ ਗਈ ਜਦੋਂ ਮੁਲਾਜ਼ਮ ਬੱਸਾਂ ਨੂੰ ਡੀਪੂ 'ਚੋਂ ਬਾਹਰ ਨਿਕਲਣ ਤੋਂ ਰੋਕ ਰਹੇ ਸਨ ਕਿ ਇਕ ਬੱਸ ਨੇ ਉਸ ਨੂੰ ਦਰੜ ਦਿੱਤਾ | ਕੇਰਲ, ਬਿਹਾਰ, ਗੁਜਰਾਤ ਅਤੇ ਉੱਤਰ ਪ੍ਰਦੇਸ਼ 'ਚ ਵੀ ਹੜਤਾਲ ਨੂੰ ਭਰਵਾਂ ਹੁੰਗਾਰਾ ਮਿਲਿਆ ਜਦੋਂ ਕਿ ਮਹਾਰਾਸ਼ਟਰ, ਪੱਛਮੀ ਬੰਗਾਲ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ 'ਚ ਇਸ ਦਾ ਪ੍ਰਭਾਵ ਘੱਟ ਨਜ਼ਰ ਆਇਆ | ਵਰਣਨਯੋਗ ਹੈ ਕਿ ਦੇਸ਼ ਦੀਆਂ 11 ਰਜਿਸਟਰਡ ਟਰੇਡ ਯੂਨੀਅਨਾਂ ਵੱਲੋਂ ਸਾਂਝਾ ਪ੍ਰਗਤੀਸ਼ੀਲ ਗਠਜੋੜ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ, ਜਿਨ੍ਹਾਂ 'ਚ ਕੀਮਤਾਂ 'ਚ ਵਾਧਾ, ਕਿਰਤ ਕਾਨੂੰਨ ਪੂਰੀ ਤਰ੍ਹਾਂ ਲਾਗੂ ਨਾ ਕਰਨਾ, ਜਨਤਕ ਵੰਡ ਪ੍ਰਣਾਲੀ 'ਚ ਅਪਨਿਵੇਸ਼ ਅਤੇ ਪ੍ਰਚੂਨ ਖੇਤਰ 'ਚ ਵਿਦੇਸ਼ੀ ਨਿਵੇਸ਼ ਆਦਿ ਸ਼ਾਮਿਲ ਹਨ, ਦੇ ਵਿਰੋਧ 'ਚ 2 ਦਿਨਾਂ ਦੀ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ | ਯੂਨੀਅਨਾਂ ਬੋਨਸ ਅਤੇ ਪ੍ਰਾਵੀਡੈਂਟ ਫੰਡ ਦੀ ਹੱਦ ਖਤਮ ਕਰਨ ਅਤੇ ਹਰੇਕ ਲਈ ਪੈਨਸ਼ਨ ਦੀ ਵੀ ਮੰਗ ਕਰ ਰਹੀਆਂ ਹਨ | ਕਾਂਗਰਸ, ਖੱਬੇਪੱਖੀ, ਭਾਜਪਾ ਨਾਲ ਸੰਬੰਧਿਤ ਕੁਝ ਹੋਰ ਯੂਨੀਅਨਾਂ 'ਵੀ ਇਸ ਹੜਤਾਲ 'ਚ ਸ਼ਾਮਿਲ ਹਨ | ਬੈਂਕ, ਟਰਾਂਸਪੋਰਟ, ਬੰਦਰਗਾਹਾਂ ਅਤੇ ਟੈਲੀਕਾਮ ਖੇਤਰ ਦੇ ਮੁਲਾਜ਼ਮ ਮੁਕੰਮਲ ਹੜਤਾਲ 'ਤੇ ਹਨ ਬੇਸ਼ੱਕ ਰੇਲਵੇ ਅਤੇ ਹਵਾਈ ਸੇਵਾਵਾਂ ਇਸ ਹੜਤਾਲ 'ਚ ਸ਼ਾਮਿਲ ਨਹੀਂ ਹੋਈਆਂ | 
ਦਿੱਲੀ 'ਚ ਸਾਰੇ ਬੈਂਕ ਬੰਦ ਰਹੇ | ਰੋਜ਼ਾਨਾ ਸਫਰ ਕਰਨ ਵਾਲੇ ਲੋਕਾਂ ਨੂੰ ਇਥੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿਉਂ ਕਿ ਟੈਕਸੀਆਂ ਅਤੇ ਆਟੋ ਰਿਕਸ਼ਾ ਸੜਕਾਂ 'ਤੇ ਨਹੀਂ ਆਏ | ਡੀ. ਟੀ. ਸੀ. ਨੇ ਬੇਸ਼ੱਕ ਹੋਰ ਬੱਸਾਂ ਵੀ ਲੋਕਾਂ ਦੀ ਸੇਵਾ 'ਚ ਲਗਾਈਆਂ ਹੋਈਆਂ ਸਨ ਪ੍ਰੰਤੂ ਇਨ੍ਹਾਂ 'ਚ ਭੀੜ ਬਹੁਤ ਜ਼ਿਆਦਾ ਰਹੀ | ਮੈਟਰੋ ਰੇਲ ਗੱਡੀਆਂ 'ਚ ਵੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਮਿਲ ਰਹੀ | 
ਉੱਤਰ ਪ੍ਰਦੇਸ਼-ਪੂਰੇ ਉੱਤਰ ਪ੍ਰਦੇਸ਼ 'ਚ ਅੱਜ ਜਨ-ਜੀਵਨ ਬੁਰ੍ਹੀ ਤਰ੍ਹਾਂ ਪ੍ਰਭਾਵਿਤ ਰਿਹਾ ਅਤੇ ਨੋਇਡਾ 'ਚ ਹਿੰਸਾ ਵੀ ਭੜਕੀ ਅਤੇ ਮੁਲਾਜ਼ਮਾਂ ਨੇ ਖੁੱਲ੍ਹੇ ਕਾਰਖਾਨਿਆਂ 'ਤੇ ਪੱਥਰਬਾਜ਼ੀ ਕੀਤੀ ਅਤੇ ਗੱਡੀਆਂ ਦੀ ਸਾੜ-ਫੂਕ ਵੀ ਕੀਤੀ | ਲਖਨਊ ਦੀਆਂ ਸੜਕਾਂ 'ਤੇ ਸੁੰਨ ਮਸਾਨ ਛਾਈ ਰਹੀ | ਬੱਸਾਂ ਅਤੇ ਆਟੋ ਰਿਕਸ਼ਾ ਨਾ ਚੱਲੇ ਅਤੇ ਸਰਕਾਰ ਦੀਆਂ 10 ਹਜ਼ਾਰ ਦੇ ਕਰੀਬ ਬੱਸਾਂ ਵੀ ਡੀਪੂਆਂ ਦੇ ਅੰਦਰ ਹੀ ਰਹੀਆਂ | ਮੇਰਠ, ਗਾਜ਼ੀਆਬਾਦ, ਨੋਇਡਾ, ਕਾਨਪੁਰ, ਵਾਰਾਨਸੀ, ਲਖਨਊ, ਸਹਾਰਨਪੁਰ, ਮੁਰਾਦਾਬਾਦ ਅਤੇ ਇਲਾਹਾਬਾਦ ਮੁਕੰਮਲ ਤੌਰ 'ਤੇ ਬੰਦ ਰਹੇ | 
ਮਹਾਰਾਸ਼ਟਰ-ਭਾਰਤ ਦਾ ਵਿੱਤੀ ਖੇਤਰ ਇਥੇ ਬਹੁਤ ਪ੍ਰਭਾਵਿਤ ਰਿਹਾ ਅਤੇ ਮੁੰਬਈ 'ਚ ਸਾਰੇ ਬੈਂਕ, ਬੀਮਾ ਕੰਪਨੀਆਂ ਅਤੇ ਵਪਾਰਕ ਅਦਾਰੇ ਬੰਦ ਰਹੇ | ਬੇਸ਼ੱਕ ਇਥੇ ਸਥਾਨਿਕ ਰੇਲ ਸੇਵਾਵਾਂ, ਬੱਸ ਸੇਵਾ, ਟੈਕਸੀਆਂ ਅਤੇ ਹੋਰ ਨਿੱਜੀ ਗੱਡੀਆਂ ਸੜਕਾਂ 'ਤੇ ਦੌੜਦੀਆਂ ਰਹੀਆਂ ਪ੍ਰੰਤੂ ਮੁਸਾਫਿਰਾਂ ਦੀ ਗਿਣਤੀ ਘੱਟ ਰਹੀ | ਸ਼ਿਵ ਸੈਨਾ ਅਤੇ ਇਸ ਨਾਲ ਸੰਬੰਧਿਤ ਸਾਰੀਆਂ ਜਥੇਬੰਦੀਆਂ ਨੇ ਬੰਦ ਦਾ ਸਮਰਥਨ ਕੀਤਾ | ਹੜਤਾਲ ਨੂੰ ਇਥੇ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ |
ਗੁਜਰਾਤ-ਗੁਜਰਾਤ 'ਚ ਸਾਰੀਆਂ ਟਰੇਡ ਯੂਨੀਅਨਾਂ ਨੇ ਹੜਤਾਲ ਦਾ ਸਮਰਥਨ ਕੀਤਾ ਅਤੇ ਅਹਿਮਦਾਬਾਦ ਅਤੇ ਹੋਰ ਹਿੱਸਿਆਂ 'ਚ ਸੜਕੀ ਆਵਾਜਾਈ ਠੱਪ ਰਹੀ | 
ਰਾਜਸਥਾਨ-ਰਾਜਸਥਾਨ 'ਚ ਸਾਰੇ ਬੈਂਕ ਬੰਦ ਰਹੇ ਅਤੇ ਸਰਕਾਰੀ ਬੱਸਾਂ ਨਾ ਚੱਲੀਆਂ, ਜਿਸ ਕਾਰਨ ਲੋਕਾਂ ਨੂੰ ਕੁਝ ਪ੍ਰੇਸ਼ਾਨੀ ਝੱਲਣੀ ਪਈ | ਸਕੂਲੀ ਬੱਸਾਂ ਅਤੇ ਆਟੋ ਰਿਕਸ਼ਾ ਆਮ ਵਾਂਗ ਹੀ ਚਲਦੇ ਰਹੇ |
ਪੱਛਮੀ ਬੰਗਾਲ-ਪੱਛਮੀ ਬੰਗਾਲ 'ਚ ਹੜਤਾਲ ਨੂੰ ਖਾਸ ਸਮਰਥਨ ਨਹੀਂ ਮਿਲਿਆ ਅਤੇ ਸੂਬੇ 'ਚ ਹਾਲਾਤ ਆਮ ਵਾਂਗ ਹੀ ਵੇਖਣ ਨੂੰ ਮਿਲੇ | ਕੋਲਕਾਤਾ 'ਚ ਦੁਕਾਨਾਂ ਆਮ ਤੌਰ 'ਤੇ ਖੁਲ੍ਹੀਆਂ ਰਹੀਆਂ ਅਤੇ ਸਰਕਾਰੀ ਬੱਸਾਂ ਅਤੇ ਟੈਕਸੀਆਂ ਵੀ ਸੜਕਾਂ 'ਤੇ ਦੌੜਦੀਆਂ ਨਜ਼ਰ ਆਈਆਂ | ਰੇਲ ਸੇਵਾਵਾਂ ਅਤੇ ਹਵਾਈ ਸੇਵਾਵਾਂ ਵੀ ਨਿਰਵਿਘਨ ਰਹੀਆਂ |
ਬਿਹਾਰ-ਇਥੇ ਟਰੇਡ ਯੂਨੀਅਨਾਂ ਦਾ ਪੂਰੇ ਦਬਦਬਾ ਰਿਹਾ ਅਤੇ ਹਜ਼ਾਰਾਂ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਮਲਾਜ਼ਮਾਂ ਵੱਲੋਂ ਲਾਏ ਗਏ ਧਰਨਿਆਂ ਕਾਰਨ ਸੜਕੀ ਅਤੇ ਰੇਲ ਸੇਵਾਵਾਂ ਠੱਪ ਰਹੀਆਂ | ਪਟਨਾ, ਗਯਾ, ਜਹਾਨਾਬਾਦ, ਹਾਜ਼ੀਪੁਰ, ਭਾਗਲਪੁਰ ਅਤੇ ਦਰਭੰਗਾ ਰੇਲਵੇ ਸਟੇਸ਼ਨਾਂ ਤੋਂ ਕੋਈ ਗੱਡੀ ਨਹੀਂ ਚੱਲਣ ਦਿੱਤੀ ਗਈ | ਗੁਹਾਟੀ 'ਚ ਵੀ ਹੜਤਾਲ ਨੂੰ ਚੰਗਾ ਹੁੰਗਾਰਾ ਮਿਲਿਆ | ਤਿ੍ਪੁਰਾ 'ਚ ਜਨਜੀਵਨ ਪ੍ਰਭਾਵਿਤ ਰਿਹਾ | ਉੜੀਸਾ 'ਚ ਸੜਕਾਂ 'ਤੇ ਜਾਮ ਲੱਗੇ ਰਹੇ | ਬੱਸਾਂ, ਟੈਕਸੀਆਂ ਅਤੇ ਆਟੋ ਰਿਕਸ਼ਾ ਨੂੰ ਨਾ ਚੱਲਣ ਦਿੱਤਾ ਗਿਆ | ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਦੱਖਣ ਦੇ ਸੂਬਿਆਂ ਕੇਰਲ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਕਰਨਾਟਕ 'ਚ ਵੀ ਬੈਂਕ ਬੰਦ ਰਹੇ ਅਤੇ ਸਰਕਾਰੀ ਬੱਸਾਂ ਅਤੇ ਟੈਕਸੀਆਂ ਸੜਕਾਂ ਤੋਂ ਦੂਰ ਰਹੀਆਂ ਅਤੇ ਕਿਸੇ ਵੀ ਪਾਸੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ |

ਪੰਜਾਬ, ਹਰਿਆਣਾ 'ਚ ਮੁਜ਼ਾਹਰੇ

ਚੰਡੀਗੜ੍ਹ, 20 ਫਰਵਰੀ (ਏਜੰਸੀ)-ਪੰਜਾਬ ਅਤੇ ਹਰਿਆਣਾ 'ਚ ਭਾਰਤ ਬੰਦ ਦੇ ਸੱਦੇ ਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ | ਪੰਜਾਬ ਅਤੇ ਹਰਿਆਣਾ ਵਿਚ ਸਟੇਟ ਟਰਾਂਸਪੋਰਟ ਦੀਆਂ ਬੱਸਾਂ ਨਾ ਚੱਲਣ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਬੇਸ਼ੱਕ ਚੰਡੀਗੜ੍ਹ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਸੀ. ਟੀ. ਯੂ. ਦੀਆਂ ਬੱਸਾਂ ਆਮ ਵਾਂਗ ਚੱਲਦੀਆਂ ਰਹੀਆਂ ਪਰ ਪੰਜਾਬ ਅਤੇ ਹਰਿਆਣਾ ਵਿਚ ਰੋਡਵੇਜ਼ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ ਕਰਕੇ ਹੜਤਾਲ ਵਿਚ ਹਿੱਸਾ ਲਿਆ | ਪੰਜਾਬ ਵਿਚ ਅੰਮਿ੍ਤਸਰ ਜ਼ਿਲ੍ਹੇ ਵਿਚ ਕਿਸਾਨ ਜਥੇਬੰਦੀਆਂ ਨੇ ਰੇਲਾਂ ਰੋਕ ਕੇ ਬੰਦ ਨੂੰ ਸਫਲ ਬਣਾਉਣ ਦਾ ਯਤਨ ਕੀਤਾ, ਜਦਕਿ ਸਾਰੇ ਪੰਜਾਬ ਵਿਚ ਬੈਂਕਾਂ ਵਿਚ ਮੁਕੰਮਲ ਹੜਤਾਲ ਰਹੀ | ਪੰਜਾਬ ਦੇ ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ, ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਸੰਗਰੂਰ, ਬਰਨਾਲਾ, ਪਟਿਆਲਾ, ਫਤਿਹਗੜ੍ਹ ਸਾਹਿਬ, ਲੁਧਿਆਣਾ, ਰੂਪਨਗਰ, ਅਜੀਤਗੜ੍ਹ ਜ਼ਿਲਿ੍ਹਆਂ ਵਿਚ ਬੰਦ ਸ਼ਾਂਤੀਪੂਰਨ ਰਿਹਾ | ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਵਿਰੁੱਧ ਆਪਣਾ ਗੁੱਸਾ ਪ੍ਰਗਟ ਕੀਤਾ | ਸਰਕਾਰੀ ਦਫਤਰਾਂ ਵਿਚ ਹਾਜਰੀ ਆਮ ਵਾਂਗ ਰਹੀ ਅਤੇ ਵਿਦਿਅਕ ਅਦਾਰੇ ਵੀ ਆਮ ਵਾਂਗ ਖੁੱਲ੍ਹੇ | 
ਜਲੰਧਰ 'ਚ ਭਰਵਾਂਹੁੰਗਾਰਾ
ਜਲੰਧਰ ਤੋਂ ਮੇਜਰ ਸਿੰਘ ਦੀ ਰਿਪੋਰਟ ਮੁਤਾਬਿਕ ਜਨਤਕ ਸੰਗਠਨਾਂ ਦੇ ਸੱਦੇ ਉੱਪਰ ਅੱਜ ਹੜਤਾਲ ਨੂੰ ਭਰਵਾਂ ਹੁੰਗਾਰਾ ਮਿਲਿਆ | ਕੌਮੀਕ੍ਰਿਤ ਬੈਂਕਾਂ, ਡਾਕ ਘਰਾਂ, ਜੀਵਨ ਬੀਮਾ ਨਿਗਮ, ਆਮਦਨ ਕਰ ਵਿਭਾਗ, ਪੰਜਾਬ ਰੋਡਵੇਜ਼ ਤੋਂ ਇਲਾਵਾ ਸਨਅਤੀ ਅਦਾਰਿਆਂ ਦੇ ਮਜ਼ਦੂਰਾਂ ਨੇ ਹੜਤਾਲ ਵਿਚ ਵੱਧ-ਚੜ੍ਹ ਕੇ ਭਾਗ ਲਿਆ | ਵੱਖ-ਵੱਖ ਅਦਾਰਿਆਂ ਦੇ ਕਰਮਚਾਰੀਆਂ ਨੇ ਪਹਿਲਾਂਆਪੋ-ਆਪਣੇ ਦਫ਼ਤਰਾਂ ਅੱਗੇ ਰੈਲੀਆਂਕੀਤੀਆਂ ਤੇ ਫਿਰ ਸ਼ਹਿਰ 'ਚ ਮਾਰਚ ਕਰਦਿਆਂਬੀ. ਐਮ. ਸੀ. ਚੌਕ ਵਿਖੇ ਵਿਸ਼ਾਲ ਰੈਲੀ ਕੀਤੀ | ਪੰਜਾਬ ਰੋਡਵੇਜ਼ ਦੀ ਮੁਕੰਮਲ ਹੜਤਾਲ ਕਾਰਨ ਬੱਸ ਅੱਡਾ ਪੂਰੀ ਤਰ੍ਹਾਂ ਬੰਦ ਰਿਹਾ ਅਤੇ ਨਿੱਜੀ ਬੱਸਾਂਵਾਲੇ ਬਾਹਰੋਂ ਹੀ ਸਵਾਰੀਆਂਚੁੱਕਦੇ ਰਹੇ | ਦੁਪਹਿਰ ਸਮੇਂ ਵੱਖ-ਵੱਖ ਦਫਤਰਾਂ ਦੇ ਮੁਲਾਜ਼ਮਾਂ ਦੇ ਮਾਰਚਾਂਕਾਰਨ ਇਕ ਵਾਰ ਤਾਂ ਸਾਰੇ ਸ਼ਹਿਰ ਵਿਚ ਜਾਮ ਵਾਲੀ ਹਾਲਤ ਬਣ ਗਈ ਸੀ | ਮਜ਼ਦੂਰ-ਮੁਲਾਜ਼ਮ ਕੇਂਦਰ ਤੇ ਰਾਜ ਸਰਕਾਰ ਦੀਆਂਨੀਤੀਆਂ ਖਿਲਾਫ਼ ਰੋਸ ਪ੍ਰਗਟ ਕਰ ਰਹੇ ਸਨ |

ਅੰਬਾਲਾ 'ਚ ਬੱਸ ਡਰਾਈਵਰ ਦੀ ਮੌਤ 

ਅੰਬਾਲਾ, 20 ਫਰਵਰੀ (ਐਸ. ਪੀ. ਭਾਟੀਆ)-ਸਰਵ ਕਰਮਚਾਰੀ ਸੰਘ ਨੇ ਟਰੇਡ ਯੁੂਨੀਅਨ ਦੀ ਦੋ ਦਿਨ ਦੀ ਹੜਤਾਲ ਦੇ ਸੱਦੇ ਨੂੰ ਸਫਲ ਬਣਾਉਣ ਲਈ ਅੰਬਾਲਾ ਵਿਚ ਜ਼ੋਰਦਾਰ ਮੁਜਾਹਰਾ ਅਤੇ ਪ੍ਰਦਰਸ਼ਨ ਕੀਤਾ¢ ਅੰਬਾਲਾ ਵਿਚ ਰੋਡਵੇਜ਼ ਕਰਮਚਾਰੀਆਂ ਵਿਚ ਬੱਸਾਂ ਚਲਾਉਣ ਨੂੰ ਲੈ ਕੇ ਜੰਮ ਕੇ ਧੱਕਾ-ਮੁੱਕੀ ਹੋਈ | ਇਸ ਜੱਦੋ-ਜਹਿਦ ਵਿਚ ਰੋਡਵੇਜ਼ ਦਾ ਇਕ ਕਰਮਚਾਰੀ ਬੱਸ ਦੀ ਲਪੇਟ ਵਿਚ ਆ ਕੇ ਪਿਲਰ ਵਿਚ ਫਸ ਗਿਆ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ | ਸਾਥੀ ਦੀ ਮੌਤ ਤੋਂ ਗੁੱਸੇ ਵਿਚ ਆਏ ਕਰਮਚਾਰੀਆਾ ਨੇ ਡੀ. ਸੀ. ਪੀ. ਅੰਬਾਲਾ,  ਏ. ਸੀ. ਪੀ. ਸਿਟੀ ਮਜਿਸਟਰੇਟ ਅਤੇ ਰੋਡਵੇਜ਼ ਦੇ ਜੀ. ਐਮ. ਨੂੰ ਕਮਰੇ ਵਿਚ ਘੇਰ ਲਿਆ | ਪੁਲਿਸ ਦੀਆਂ 2 ਗੱਡੀਆਂ ਭੰਨ ਦਿੱਤੀਆਂਅਤੇ ਡਿੱਪੂ ਦਫ਼ਤਰ ਵਿਚ ਜੰਮਕੇ ਤੋੜ-ਭੰਨ ਕੀਤੀ ¢ ਟਰੇਡ ਯੂਨੀਅਨ ਦੇ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਹਰਿਆਣਾ ਰੋਡਵੇਜ਼ ਦੇ ਕਰਮਚਾਰੀ ਦੇਰ ਰਾਤ ਹੀ ਅੰਬਾਲਾ ਵਰਕਸ਼ਾਪ ਦੇ ਬਾਹਰ ਡਟ ਗਏ ਸਨ | ਜਦੋਂ ਪ੍ਰਸ਼ਾਸਨ ਨੇ ਸਵੇਰੇ ਬੱਸਾਂ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਕਰਮਚਾਰੀਆਾ ਨੇ ਨਾਅਰੇਬਾਜ਼ੀ ਕਰਕੇ ਬੱਸਾਂ ਨੂੰ ਰੋਕਣਾ ਚਾਹਿਆ ਤਾਂ ਇਸ ਜੱਦੋ-ਜਹਿਦ ਵਿਚ ਬੱਸ ਅਤੇ ਪਿੱਲਰ ਦੇ ਵਿਚ ਫਸਣ ਕਾਰਨ ਰੋਡਵੇਜ਼ ਕਰਮਚਾਰੀ ਨਰਿੰਦਰ ਸਿੰਘ ਕਾਕਾ ਨਾਂਅ ਦੇ ਡਰਾਈਵਰ ਦੀ ਮੌਤ ਹੋ ਗਈ ¢ ਇਸ ਦੇ ਬਾਅਦ ਕਰਮਚਾਰੀ ਭੜਕ ਉਠੇ ਅਤੇ ਪੂਰੇ ਪ੍ਰਸ਼ਾਸਨ ਨੂੰ ਇਕ ਕਮਰੇ ਵਿਚ ਘੇਰ ਲਿਆ | ਡੀ. ਸੀ. ਪੀ. ਅੰਬਾਲਾ ਅਸ਼ੋਕ ਕੁਮਾਰ,  ਏ. ਸੀ. ਪੀ. ਸਿਟੀ ਮੈਜਿਸਟਰੇਟ ਅਤੇ ਰੋਡਵੇਜ਼ ਦੇ ਜੀ. ਐਮ. ਜਾਨ ਬਚਾ ਕੇ ਭੱਜੇ ਪ੍ਰੰਤੂ ਗੁੱਸੇ 'ਚ ਆਏ ਕਰਮਚਾਰੀਆਂ ਨੇ ਰੋਡਵੇਜ਼ ਡਿਪੂ ਅੰਦਰ ਡੀ. ਸੀ. ਪੀ.  ਅੰਬਾਲਾ ਦੀ ਸਰਕਾਰੀ ਕਾਰ ਅਤੇ ਐਸ. ਐਚ. ਓ. ਦੀ ਗੱਡੀ ਵੀ ਤੋੜ ਦਿੱਤੀ | ਰੋਡਵੇਜ਼ ਕਰਮਚਾਰੀ ਮੋਰਚਾ ਸੰਭਾਲੇ ਹੋਏ ਹਨ ਅਤੇ ਪ੍ਰਬੰਧਕੀ ਅਹੁਦੇਦਾਰਾਂ ਅਤੇ ਦੋਸ਼ੀ ਡਰਾਈਵਰ ਖਿਲਾਫ਼ ਕਾਰਵਾਈ ਦੀ ਮੰਗ ਉੱਤੇ ਅੜੇ ਬੈਠੇ ਹਨ ¢

ਅਕਾਲੀ ਦਲ ਨੂੰ ਹੁਣ ਵਪਾਰਕ ਰੰਗ ਚੜ੍ਹਨਲੱਗਾ 

ਦਰਜਨ ਦੇ ਕਰੀਬ ਵੱਡੇ ਵਪਾਰੀ ਅਕਾਲੀ ਦਲ ਦੇ ਆਗੂਆਂ'ਚ ਸ਼ਾਮਿਲ , ਭਾਜਪਾ ਪਛੜ ਕੇ ਰਹਿ ਗਈ 
ਮੇਜਰ ਸਿੰਘ
ਜਲੰਧਰ, 20 ਫਰਵਰੀ - ਕਦੇ ਪੇਂਡੂ ਕਿਸਾਨਾਂ ਦੇ ਨੁਮਾਇੰਦਾ ਸਮਝੇ ਜਾਂਦੇ ਅਕਾਲੀ ਦਲ ਉੱਪਰ ਹੁਣ ਵਪਾਰਕ ਰੰਗ ਵੀ ਚੜ੍ਹਨਾ ਸ਼ੁਰੂ ਹੋ ਗਿਆ ਹੈ | ਦਰਜਨ ਦੇ ਕਰੀਬ ਵੱਡੇ ਵਪਾਰੀ ਤੇ ਕਾਰੋਬਾਰੀ ਲੋਕ ਅਕਾਲੀ ਦਲ ਦੇ ਅਹਿਮ ਅਹੁਦਿਆਂ ਉੱਪਰ ਬਿਰਾਜਮਾਨ ਹੋ ਚੁੱਕੇ ਹਨ ਅਤੇ ਸੈਂਕੜਿਆਂ ਦੀ ਗਿਣਤੀ ਵਿਚ ਹੋਰਨਾਂ ਕਮੇਟੀਆਂ ਤੇ ਸਰਕਾਰੀ ਪਦਵੀਆਂ ਤੱਕ ਪਹੁੰਚ ਚੁੱਕੇ ਹਨ | 1997 'ਚ ਭਾਜਪਾ ਨਾਲ ਭਾਈਵਾਲੀ ਪਾਉਣ ਸਮੇਂ ਅਕਾਲੀ ਦਲ ਦੀ ਰਣਨੀਤੀ ਇਹੀ ਸੀ ਕਿ ਪੇਂਡੂ ਖੇਤਰ ਵਿਚ ਦਲ ਦਾ ਦਬਦਬਾ ਹੈ ਤੇ ਸ਼ਹਿਰੀ ਖੇਤਰ 'ਚ ਭਾਜਪਾ ਉਸ ਦੀ ਭਾਈਵਾਲ ਬਣੇਗੀ | ਪਰ ਅਕਾਲੀ ਲੀਡਰਸ਼ਿਪ ਨੇ ਹੌਲੀ-ਹੌਲੀ ਸ਼ਹਿਰੀ ਖੇਤਰਾਂ ਵੱਲ ਪੈਰ ਪਸਾਰਨ ਦੀ ਅਜਿਹੀ ਨੀਤੀ ਅਪਣਾਈ ਕਿ ਸ਼ਹਿਰੀ ਧਨਾਢ ਵਪਾਰੀ ਤਬਕਾ ਭਾਜਪਾ ਰਾਹੀਂ ਅਕਾਲੀ ਦਲ ਦੀ ਹਮਾਇਤ 'ਚ ਆਉਣ ਦੀ ਬਜਾਏ ਸਿੱਧੇ ਰੂਪ ਵਿਚ ਹੀ ਅਕਾਲੀ ਦਲ ਅੰਦਰ ਜਾ ਸ਼ਾਮਿਲ ਹੋਇਆ ਹੈ | ਇਸ ਸਮੇਂ ਅਕਾਲੀ ਦਲ ਅੰਦਰ ਵੱਡੇ ਵਪਾਰੀ ਕਾਰੋਬਾਰੀ ਲੋਕਾਂ ਦੀ ਦਿਸਣਯੋਗ ਹਾਜ਼ਰੀ ਸਾਹਮਣੇ ਆ ਰਹੀ ਹੈ | ਖਾਸ ਕਰ ਪਾਰਟੀ ਦੇ ਵਿਧਾਇਕ ਗਰੁੱਪ ਵੱਡੇ ਕਾਰੋਬਾਰੀ ਵਪਾਰੀ ਖਾਸ ਥਾਂ ਬਣਾ ਗਏ ਹਨ | ਫਰੀਦਕੋਟ ਤੋਂ ਵਿਧਾਇਕ ਬਣੇ ਦੀਪ ਮਲਹੋਤਰਾ ਵੱਡੇ ਸ਼ਰਾਬ ਕਾਰੋਬਾਰੀ ਹਨ ਤੇ ਕਈ ਰਾਜਾਂ ਵਿਚ ਉਨ੍ਹਾਂ ਦਾ ਵਪਾਰਕ ਕੰਮ ਹੈ | ਮਲੋਟਲਾਗੇ ਉਨ੍ਹਾਂ ਵੱਲੋਂ ਵੱਡੀ ਸ਼ਰਾਬ ਫੈਕਟਰੀ ਵੀ ਲਗਾਈ ਜਾ ਰਹੀ ਹੈ | ਇਸੇ ਤਰ੍ਹਾਂ ਬਠਿੰਡਾ ਦੇ ਵਿਧਾਇਕ ਸਰੂਪ ਚੰਦ ਸਿੰਗਲਾ, ਮਾਨਸਾ ਤੋਂ ਪ੍ਰੇਮ ਮਿੱਤਲ ਤੇ 
ਸੰਗਰੂਰ ਤੋਂ ਵਿਧਾਇਕ ਪ੍ਰਕਾਸ਼ ਚੰਦ ਗਰਗ ਤਕੜੇ ਵਪਾਰੀਆਂ ਤੋਂਰਾਜਸੀ ਆਗੂ ਬਣੇ ਹਨ | ਡੇਰਾ ਬੱਸੀ ਹਲਕੇ ਤੋਂਵਿਧਾਇਕ ਬਣੇ ਐਨ. ਕੇ. ਸ਼ਰਮਾ ਤੇ ਲੁਧਿਆਣਾ ਦੇ ਸਾਬਕਾ ਵਿਧਾਇਕ ਹਰੀਸ਼ ਢਾਂਡਾ ਵੱਡੇ ਪ੍ਰਾਪਰਟੀ ਕਾਰੋਬਾਰ ਚਲਾਉਣ ਵਾਲੇ ਹਨ | ਫਿਲੌਰ ਹਲਕੇ ਤੋਂ ਬਣੇ ਵਿਧਾਇਕ ਅਵਿਨਾਸ਼ ਚੰਦਰ ਜਲੰਧਰ ਦੇ ਵੱਡੇ ਚਮੜਾ ਵਪਾਰ ਨਾਲ ਜੁੜੇ ਘਰਾਣੇ ਦੇ ਮੈਂਬਰ ਹਨ | ਕੁਝਸਮਾਂ ਪਹਿਲਾਂਪੰਜਾਬ ਅੰਦਰਲੇ ਟਰਾਈਡੈਂਟ ਸਨਅਤੀ ਗਰੁੱਪ ਦੇ ਮੁਖੀ ਰਾਜਿੰਦਰ ਗੁਪਤਾ ਨੂੰ ਮੁੱਖ ਮੰਤਰੀ ਦੇ ਸਲਾਹਕਾਰ ਥਾਪਿਆ ਗਿਆ ਹੈ ਤੇ ਉਨ੍ਹਾਂ ਕੋਲ ਕੈਬਨਿਟ ਮੰਤਰੀ ਵਾਲਾ ਰੁਤਬਾ ਹੈ | ਓਸਵਾਲ ਸਨਅਤੀ ਘਰਾਣੇ ਦੇ ਸ੍ਰੀ ਐਸ. ਪੀ. ਓਸਵਾਲ ਪੰਜਾਬ ਇੰਡਸਟਰੀ ਬੋਰਡ ਦੇ ਚੇਅਰਮੈਨ ਰਹੇ ਹਨ | ਹੁਣ ਮੋਗਾ ਤੋਂ ਕਾਂਗਰਸੀ ਵਿਧਾਇਕ ਤੋਂਅਸਤੀਫਾ ਦੇ ਕੇ ਅਕਾਲੀ ਦਲ ਦੀ ਟਿਕਟ ਉੱਪਰ ਚੋਣ ਲੜ ਰਹੇ ਜੋਗਿੰਦਰਪਾਲ ਜੈਨ ਵੀ ਬੜੇ ਵੱਡੇ ਵਪਾਰੀ ਹਨ | ਇਸੇ ਤਰ੍ਹਾਂ ਲੁਧਿਆਣਾ 'ਚ ਹੋਰ ਵੀ ਕਈ ਨਾਮੀ ਸਨਅਤਕਾਰ ਤੇ ਵਪਾਰੀ ਸਿੱਧੇ ਰੂਪ 'ਚ ਅਕਾਲੀ ਦਲ ਨਾਲ ਜੁੜਨਵਾਲਿਆਂ 'ਚ ਸ਼ਾਮਿਲ ਹਨ | ਪਰ ਦੂਜੇ ਪਾਸੇ ਵਪਾਰੀਆਂ ਦੀ ਪਾਰਟੀ ਵਜੋਂ ਸਮਝੀ ਜਾਂਦੀ ਭਾਜਪਾ 'ਚ ਜੇ ਦੇਖਿਆ ਜਾਵੇ ਤਾਂ ਵੱਡੇ ਵਪਾਰੀਆਂ ਦੀ ਸ਼ਮੂਲੀਅਤ ਘੱਟ ਹੀ ਨਜ਼ਰ ਆਉਂਦੀ ਹੈ | ਭਾਜਪਾ ਦੇ ਵਿਧਾਇਕ ਗਰੁੱਪ ਜਾਂ ਉਸ ਵੱਲੋਂ ਜਿਨ੍ਹਾਂ ਹੋਰ ਵਿਅਕਤੀਆਂ ਨੂੰਸਰਕਾਰੀ ਅਹੁਦੇ ਦਿੱਤੇ ਗਏ ਹਨ, ਉਨ੍ਹਾਂ ਵਿਚ ਅਕਾਲੀ ਦਲ ਦੇ ਵਪਾਰੀ ਵਰਗ ਦੇ ਬਰਾਬਰ ਦਾ ਕਾਰੋਬਾਰੀ ਘੱਟ ਹੀ ਨਜ਼ਰ ਆਉਂਦਾ ਹੈ |
ਰਾਜਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਫਰੀਦਕੋਟ, ਮਾਨਸਾ, ਸੰਗਰੂਰ, ਬਠਿੰਡਾ ਵਰਗੀਆਂ ਅਰਧ ਸ਼ਹਿਰੀ ਸੀਟਾਂ ਉੱਪਰ ਕਾਂਗਰਸ ਦੀ ਅਜ਼ਾਰੇਦਾਰੀ ਤੋੜਨਵਿਚ ਅਕਾਲੀ ਦਲ ਅਜਿਹੇ ਆਗੂਆਂਸਦਕਾ ਹੀ ਕਾਮਯਾਬ ਹੋਇਆ ਹੈ | ਮੋਗਾ ਅਰਧ ਸ਼ਹਿਰੀ ਹਲਕਾ ਹੈ ਤੇ ਲਗਦਾ ਹੈ ਕਿ ਇਸ ਉੱਪਰ ਅਕਾਲੀ ਦਲ ਦੀ ਚੜ੍ਹਾਈ ਇਸੇ ਨੀਤੀ ਦਾ ਹੀ ਸਿੱਟਾ ਹੈ | ਸ਼ਹਿਰੀ ਕਾਰੋਬਾਰੀ ਵਪਾਰੀ ਵਰਗ ਵਿਚ ਅਕਾਲੀ ਦਲ ਦੀ ਵਧੀ ਸ਼ਾਖ ਅਕਾਲੀ ਦਲ ਤੇ ਭਾਜਪਾ ਸਬੰਧਾਂ ਨੂੰਮੁੜ ਪ੍ਰਭਾਸ਼ਿਤ ਕਰਨਵੱਲ ਪ੍ਰੇਰਿਤ ਕਰੇਗੀ | ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਢਿੱਲੀ ਕਾਰਗੁਜ਼ਾਰੀ ਤੇ ਵਪਾਰੀ ਵਰਗ 'ਚ ਦਲ ਦਾ ਦਾਖਲਾ ਸੀਟਾਂ ਦੀ ਵੰਡ ਬਾਰੇ ਵੀ ਮੁੜ ਵਿਚਾਰਨ ਲਈ ਦਬਾਅ ਬਣਾ ਸਕਦਾ ਹੈ |

ਹੰਗਾਮਿਆਂ ਭਰਪੂਰ ਹੋਵੇਗਾ ਸੰਸਦ ਦਾ ਅੱਜ ਸ਼ੁਰੂ ਹੋ ਰਿਹਾ ਬਜਟ ਇਜਲਾਸ 

ਸਪੀਕਰ ਵੱਲੋਂ ਸਰਬ ਪਾਰਟੀ ਮੀਟਿੰਗ 'ਚ ਵਿਚਾਰਾਂ ਨਵੀਂ ਦਿੱਲੀ, 20 ਫਰਵਰੀ (ਏਜੰਸੀ)-ਸੰਸਦ ਦਾ ਬਜਟ ਇਜਲਾਸ ਜੋ ਕੱਲ੍ਹ 21 ਫਰਵਰੀ ਨੂੰ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ, ਹੰਗਾਮਿਆਂ ਭਰਪੂਰ ਰਹਿਣ ਦੀ ਸੰਭਾਵਨਾ ਹੈ | ਹਾਲਾਂ ਕਿ ਪ੍ਰਧਾਨ ...

ਪੂਰੀ ਖ਼ਬਰ »

'ਹਿੰਦੂ ਅੱਤਵਾਦ' ਬਾਰੇ ਬਿਆਨ 'ਤੇ ਸ਼ਿੰਦੇ ਨੇ ਅਫਸੋਸ ਪ੍ਰਟਾਇਆ 

ਨਵੀਂ ਦਿੱਲੀ, 20 ਫਰਵਰੀ (ਏਜੰਸੀ)- ਭਾਰਤੀ ਜਨਤਾ ਪਾਰਟੀ ਵੱਲੋਂ ਬਜਟ ਇਜ਼ਲਾਸ ਦੌਰਾਨ ਸੰਸਦ 'ਚ ਘੇਰਨ ਦੀ ਰਣਨੀਤੀ ਨੂੰ ਕਰਾਰਾ ਝਟਕਾ ਦਿੰਦਿਆਂ ਕੇਂਧਰੀ ਗ੍ਰਹਿ ਮੰਤਰੀ ਸ੍ਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ 'ਹਿੰਦੂ ਅੱਤਵਾਦ' ਬਾਰੇ ਦਿੱਤੇ ਆਪਣੇ ਵਿਵਾਦਪੂਰਨ ਬਿਆਨ 'ਤੇ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵੱਲੋਂ ਵੀਰੱਪਨ ਦੇ ਸਾਥੀਆਂ ਦੀ ਮੌਤ ਦੀ ਸਜ਼ਾ 'ਤੇ ਰੋਕ 

ਨਵੀਂ ਦਿੱਲੀ, 20 ਫਰਵਰੀ (ਏਜੰਸੀ) -ਸੁਪਰੀਮ ਕੋਰਟ ਨੇ ਸੰਦਲ ਦੇ ਲੱਕੜ ਦੇ ਤਸਕਰ ਵੀਰੱਪਨ ਜੋ ਪੁਲਿਸ ਨਾਲ ਹੋਏ ਮੁਕਾਬਲੇ ਵਿਚ ਮਾਰਿਆ ਗਿਆ ਸੀ, ਦੇ 4 ਸਾਥੀਆਂ ਨੂੰ 1993 ਵਿਚ ਕਰਨਾਟਕ 'ਚ ਹੋਏ ਬੰਬ ਧਮਾਕੇ ਜਿਸ ਵਿਚ 22 ਪੁਲਿਸ ਦੇ ਜਵਾਨ ਮਾਰੇ ਗਏ ਸਨ, ਦੇ ਮਾਮਲੇ 'ਚ ਹੋਈ ਮੌਤ ਦੀ ...

ਪੂਰੀ ਖ਼ਬਰ »

ਅੰਮਿ੍ਤਸਰ ਕਚਹਿਰੀ 'ਚੋਂ ਮੁਜਰਮ ਹੱਥਕੜੀ ਸਮੇਤ ਫ਼ਰਾਰ 

ਅੰਮਿ੍ਤਸਰ, 20 ਫਰਵਰੀ (ਰੇਸ਼ਮ ਸਿੰਘ)-ਜ਼ਿਲ੍ਹਾ ਕਚਹਿਰੀ 'ਚ ਪੁਲਿਸ ਵੱਲੋਂ ਪੇਸ਼ੀ ਲਈ ਲਿਆਂਦੇ ਇਕ ਮੁਜਰਿਮ ਦੀ ਹੱਥਕੜੀ ਸਮੇਤ ਫਰਾਰ ਹੋਣ ਦੀ ਖ਼ਬਰ ਮਿਲੀ ਹੈ | ਪੁਲਿਸ ਇਸ ਮੁਜਰਿਮ ਦੀ ਭਾਲ 'ਚ ਸਿਰਤੋੜ ਕੋਸ਼ਿਸ਼ ਕਰ ਰਹੀ ਹੈ ਪਰ ਸ਼ਾਮ ਵੇਲੇ ਤੱਕ ਇਸਦੇ ਪੁਲਿਸ ਹੱਥ ...

ਪੂਰੀ ਖ਼ਬਰ »

ਨਾਬਾਲਗ ਨਾਲ ਜਬਰ ਜਨਾਹ ਦੇ ਮਾਮਲੇ 'ਚ ਦੋ ਨੂੰ 10-10 ਸਾਲ ਕੈਦ 

ਲੁਧਿਆਣਾ, 20 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਨਾਬਾਲਗ ਲੜਕੀ ਨੂੰ ਅਗਵਾ ਕਰਨ ਉਪਰੰਤ ਉਸ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿਚ ਦੋ ਨੌਜਵਾਨਾਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ 2 ਸਤੰਬਰ 2008 ...

ਪੂਰੀ ਖ਼ਬਰ »

ਚੋਣ ਕਮਿਸ਼ਨ ਵੱਲੋਂ ਬਾਹਰੋਂ ਆਏ ਚੋਣ ਪ੍ਰਚਾਰਕਾਂ ਨੂੰ ਮੋਗਾ ਛੱਡਣ ਦੀ ਹਦਾਇਤ 

ਮੋਗਾ, 20 ਫਰਵਰੀ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਮਨੀ ਚੋਣ ਦੇ ਮੁੱਖ ਨਿਗਰਾਨ ਕੇ. ਐੱਨ. ਭੱਟ, ਪੁਲਿਸ ਨਿਗਰਾਨ ਆਈ. ਡੀ. ਸ਼ੁਕਲਾ, ਖਰਚਾ ਨਿਗਰਾਨ ਦੀਪਕ. ਐੱਮ. ਬੇਲੇਗਾਉਾਕਰ, ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਅਰਸ਼ਦੀਪ ਸਿੰਘ ਥਿੰਦ ਅਤੇ ਐੱਸ. ਐੱਸ. ਪੀ. ਆਸ਼ੀਸ਼ ...

ਪੂਰੀ ਖ਼ਬਰ »

ਹਾਦਸੇ 'ਚ ਤਿੰਨ ਦੀ ਮੌਤ, ਦੋ ਜ਼ਖ਼ਮੀ 

ਨੂਰਮਹਿਲ/ ਜੰਡਿਆਲਾ ਮੰਜ਼ਕੀ, 20 ਫਰਵਰੀ (ਜਸਵਿੰਦਰ ਸਿੰਘ ਲਾਂਬਾ, ਸੁਰਜੀਤ ਸਿੰਘ ਜੰਡਿਆਲਾ)- ਨੂਰਮਹਿਲ ਜੰਡਿਆਲਾ ਸੜਕ ਤੇ ਪਿੰਡ ਭੰਗਾਲਾ ਕੋਲ ਹੋਏ ਇੱਕ ਸੜਕ ਹਾਦਸੇ ਵਿਚ ਤਿੰਨ ਮਜ਼ਦੂਰਾਂ ਦੀ ਮੌਤ ਤੇ ਦੋ ਮਜ਼ਦੂਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ | ਏ.ਐਸ.ਆਈ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨੂੰ ਬੱਜਟ ਇਜਲਾਸ ਨਿਰਵਿਘਨ ਚੱਲਣ ਦੀ ਆਸ

ਨਵੀਂ ਦਿੱਲੀ, 20 ਫਰਵਰੀ (ਕੁਲਦੀਪ ਸਿੰਘ)-ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਅੱਜ ਉਮੀਦ ਜ਼ਾਹਿਰ ਕੀਤੀ ਹੈ ਕਿ ਬੱਜਟ ਇਜਲਾਸ ਨਿਰਵਿਘਨ ਚੱਲੇਗਾ ਅਤੇ ਇਸ ਵਿਚ ਸਾਰਥਕ ਬਹਿਸ ਵੇਖਣ ਨੂੰ ਮਿਲੇਗੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਕਿਹਾ ਕਿ ਮੈਨੂੰ ਪੂਰਨ ...

http://beta.ajitjalandhar.com/

No comments:

Post a Comment