Tuesday, December 9, 2014

’ਪੰਜਾਬ ਸਟੂਡੈਂਟਸ ਯੂਨੀਅਨ’’ ਦੀ ਮੁਡ਼-ਉਸਾਰੀ ਦਾ ਐਲਾਨ

'ਪੰਜਾਬ ਸਟੂਡੈਂਟਸ ਯੂਨੀਅਨ'' ਦੀ ਮੁਡ਼-ਉਸਾਰੀ ਦਾ ਐਲਾਨ

7 ਦਸੰਬਰ/ਲੁਧਿਆਣਾ -ਅੱਜ ਲੁਧਿਆਣਾ ਵਿੱਚ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਆਏ ਵਿਦਿਆਰਥੀਆਂ ਨੇ ਆਪਣੀ ਇਕੱਤਰਤਾ ਕੀਤੀ ਤੇ ਪੰਜਾਬ ਸਟੂਡੈਂਟਸ ਯੂਨੀਅਨ ਨੂੰ ਮੁਡ਼ ਤੋਂ ਸੁਰਜੀਤ ਕਰਨ ਦਾ ਫੈਸਲਾ ਕੀਤਾ ਤੇ ਪੰ.ਸ.ਯੂ. ਦੀ ਸਥਾਪਤੀ ਦਾ ਐਲਾਨ ਕੀ... See More
''ਪੰਜਾਬ ਸਟੂਡੈਂਟਸ ਯੂਨੀਅਨ'' ਦੀ ਮੁਡ਼-ਉਸਾਰੀ ਦਾ ਐਲਾਨ

7 ਦਸੰਬਰ/ਲੁਧਿਆਣਾ -ਅੱਜ ਲੁਧਿਆਣਾ ਵਿੱਚ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਆਏ ਵਿਦਿਆਰਥੀਆਂ ਨੇ ਆਪਣੀ ਇਕੱਤਰਤਾ ਕੀਤੀ ਤੇ ਪੰਜਾਬ ਸਟੂਡੈਂਟਸ ਯੂਨੀਅਨ ਨੂੰ ਮੁਡ਼ ਤੋਂ ਸੁਰਜੀਤ ਕਰਨ ਦਾ ਫੈਸਲਾ ਕੀਤਾ ਤੇ ਪੰ.ਸ.ਯੂ. ਦੀ ਸਥਾਪਤੀ ਦਾ ਐਲਾਨ ਕੀਤਾ। ਪੰਜਾਬ ਸਟੂਡੈਂਟਸ ਯੂਨੀਅਨ ਦੀ ਪੰਜ ਮੈਂਬਰੀ ਜਥੇਬੰਦਕ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਛਿੰਦਰਪਾਲ, ਅਮਨਦੀਪ, ਬਲਜੀਤ ਕੌਰ, ਨਵਕਰਣ ਤੇ ਵਰਿੰਦਰ ਨੂੰ ਸ਼ਾਮਲ ਕੀਤਾ ਗਿਆ ਤੇ ਛਿੰਦਰਪਾਲ ਨੂੰ ਜਥੇਬੰਦਕ ਕਮੇਟੀ ਦਾ ਕਨਵੀਨਰ ਐਲਾਨਿਆ ਗਿਆ। ਜਥੇਬੰਦਕ ਕਮੇਟੀ ਨੇ ਮਹੀਨਾਵਾਰ ਛਪਦੇ 'ਲਲਕਾਰ' ਰਸਾਲੇ ਨੂੰ ਮਾਨਤਾ ਦਿੱਤੀ ਹੈ ਅਤੇ ਆਪਣਾ ਨਾਮ ਵੀ "ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ)" ਰੱਖਣ ਦਾ ਐਲਾਨ ਕੀਤਾ ਹੈ। ਜੱਥੇਬੰਦਕ ਕਮੇਟੀ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਕਿ ਮੌਜੂਦਾ ਸਮੇਂ ਵਿੱਚ ਸਰਕਾਰਾਂ ਦੀਆਂ ਸਰਮਾਏਦਾਰਾ ਨੀਤੀਆਂ ਤਹਿਤ ਵਿਦਿਆਰਥੀਆਂ ਦੇ ਹੱਕਾਂ ਨੂੰ ਵੱਡੇ ਪੱਧਰ ਉੱਤੇ ਖੋਹਿਆ ਜਾ ਰਿਹਾ ਹੈ। ਫੀਸਾਂ ਵਿੱਚ ਬੇਰੋਕ ਲਗਾਤਾਰ ਵਾਧਾ ਜਾਰੀ ਹੈ, ਅਧਿਆਪਕਾਂ ਦੀ ਬੇਹੱਦ ਘਾਟ ਹੈ ਜਿਸ ਕਾਰਨ ਪਡਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ, ਪ੍ਰਾਈਵੇਟ ਬੱਸਾਂ ਵਿੱਚ ਬੱਸ-ਪਾਸ ਦੀ ਸੁਵਿਧਾ ਲਾਗੂ ਨਹੀਂ ਹੈ, ਕੈਂਪਸਾਂ ਵਿੱਚ ਸਾਫ਼-ਸਫਾਈ, ਮੈੱਸ-ਕੰਟੀਨ ਆਦਿ ਬੁਨਿਆਦੀ ਸਹੂਲਤਾਂ ਦੀ ਹਾਲਤ ਬਹੁਤ ਮਾਡੀ ਹੈ। ਸਰਕਾਰ, ਪ੍ਰਸ਼ਾਸਨ ਅਤੇ ਮੈਨੇਜਮੈਂਟ ਦਾ ਗਠਜੋਡ਼ ਵਿਦਿਆਰਥੀ ਹੱਕਾਂ ਨੂੰ ਦਰਡ਼ ਰਿਹਾ ਹੈ। ਵਿਦਿਆਰਥੀਆਂ ਦੀਆਂ ਹੱਕੀ ਮੰਗਾਂ ਨੂੰ ਜੋਰ-ਜ਼ਬਰ ਰਾਹੀਂ ਦਬਾਇਆ ਜਾ ਰਿਹਾ ਹੈ। ਅਜਿਹੀ ਹਾਲਤ ਨਾਲ਼ ਨਜਿਠਣ ਲਈ ਵਿਦਿਆਰਥੀਆਂ ਦੀ ਇੱਕ ਜੁਝਾਰੂ ਹੱਕੀ ਲਹਿਰ ਦੀ ਸਖਤ ਜ਼ਰੂਰਤ ਹੈ। ਪੰਜਾਬ ਦੀ ਵਿਦਿਆਰਥੀ ਲਹਿਰ ਅੱਜ ਖਿੰਡੀ ਹੋਈ, ਨਿਰਾਸ਼ ਤੇ ਦਿਸ਼ਾਹੀਣ ਹੈ। ਵੋਟ ਸਿਆਸਤ ਨਾਲ਼ ਜੁਡੀਆਂ ਜੱਥੇਬੰਦੀਆਂ ਵਿਦਿਆਰਥੀਆਂ ਨੂੰ ਗੁੰਮਰਾਹ ਕਰ ਰਹੀਆਂ ਹਨ। 'ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ)' ਵਿਦਿਆਰਥੀ ਲਹਿਰ ਦੇ ਮਹਾਨ ਇਤਿਹਾਸ ਤੋਂ ਪਰੇਰਣਾ ਲੈਂਦੇ ਹੋਏ ਵਿਦਿਆਰਥੀਆਂ ਨੂੰ ਖਰੀ ਲੀਹ ਤਹਿਤ ਜਾਗਰੂਕ ਕਰੇਗੀ, ਲਾਮਬੰਦ ਕਰੇਗੀ ਅਤੇ ਆਪਣੇ ਹੱਕਾਂ ਲਈ ਜੁਝਾਰੂ ਘੋਲ਼ ਵਿੱਢੇਗੀ। 

ਮੌਜੂਦਾ ਸਰਕਾਰਾਂ ਦੁਆਰਾ ਦੇਸੀ ਵਿਦੇਸੀ ਸਰਮਾਏਦਾਰਾਂ ਦੇ ਹਿੱਤ ਪੂਰਨ ਲਈ ਵਿਦਿਆਰਥੀਆੰ ਦੇ ਹੱਕਾਂ ਤੇ ਦਿਨੋਂ ਦਿਨ ਡਾਕੇ ਮਾਰੇ ਜਾ ਰਹੇ ਹਨ। ਵਿਦਿਆਰਥੀ ਲਹਿਰ ਦੀਆਂ ਅਥਾਹ ਕੁਰਬਾਨੀਆਂ ਮਗਰੋਂ ਹਾਸਲ ਸੁਵਿਧਾਵਾਂ ਨੂੰ ਸਰਮਾਏਦਾਰਾਂ ਦੀਆਂ ਚਾਕਰ ਸਰਕਾਰਾਂ ਦੁਆਰਾ ਲਗਾਤਾਰ ਖੋਹਿਆ ਜਾ ਰਿਹਾ ਹੈ। ਸਿੱਖਿਆ ਚ ਵੀ ਨਵਉਦਾਰਵਾਦੀ ਨੀਤੀਆਂ ਜੋਰ ਸ਼ੋਰ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ, ਤੇ ਸਿੱਖਿਆ ਨੂੰ ਕੌਡੀਆਂ ਦੇ ਭਾਅ ਸਰਮਾਏਦਾਰਾ ਮੰਡੀ ਚ ਵੇਚਕੇ ਉਸਦਾ ਵਪਾਰੀਕਰਨ ਕੀਤਾ ਜਾ ਰਿਹਾ ਹੈ। ਐਸੀ ਹਾਲਤ ਵਿੱਚ ਇਹਨਾਂ ਲੋਟੂਆਂ ਨੂੰ ਮਜਬੂਤ ਟੱਕਰ ਦੇਣ ਲਈ ਇੱਕ ਖਰੀ ਅਗਾਂਹਵਧੂ ਇਨਕਲਾਬੀ ਵਿਦਿਆਰਥੀ ਜਥੇਬੰਦੀ ਦੀ ਘਾਟ ਹੈ, ਜੋ ਵਿਦਿਆਰਥੀਆਂ ਦੇ ਤਬਕਾਤੀ ਮਸਲਿਆਂ ਦੇ ਨਾਲ ਨਾਲ ਸਮਾਜ ਵਿਚਲੀ ਹਰ ਤਰਾਂ ਦੀ ਗੈਰਬਰਾਬਰੀ ਤੇ ਬੇਇਨਸਾਫੀ ਵਿਰੁੱਧ ਅਵਾਜ ਬੁਲੰਦ ਕਰੇ। 1980 ਤੋਂ ਮਗਰੋਂ ਪੰਜਾਬ ਅੰਦਰ ਵਿਦਿਆਰਥੀ ਲਹਿਰ ਚੁੱਪ ਦੇ ਭੰਵਰ ਚ ਫਸ ਗਈ ਹੈ। ਐਸੇ ਵੇਲੇ ਅਸੀਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਮਹਾਨ ਵਿਰਾਸਤ ਤੋਂ ਪਰੇਰਣਾ ਲੈਂਦੇ ਹੋਏ ਪੰਜਾਬ ਦੇ ਵਿਦਿਆਰਥੀਆਂ ਨੂੰ ਨਵੀਂ ਸੇਧ ਦੇਣ ਲਈ ਸੰਘਰਸ਼ਾਂ ਦੇ ਝੰਡੇ ਨੂੰ ਫਿਰ ਤੋਂ ਅੰਬਰੀਂ ਬੁਲੰਦ ਕਰਨ ਲਈ ਪੰਜਾਬ ਸਟੂਡੈਂਟਸ ਯੂਨੀਅਨ ਨੂੰ ਮੁਡ਼ ਜਥੇਬੰਦ ਕਰਨ ਦੀ ਲੋਡ਼ ਨੂੰ ਸ਼ਿੱਦਤ ਨਾਲ ਮਹਿਸੂਸ ਕਰਦੇ ਹਾਂ ਤੇ ''ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ)'' ਦੀ ਸਥਾਪਨਾ ਦਾ ਐਲਾਨ ਕਰਦੇ ਹਾਂ। 

ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਜਥੇਬੰਦਕ ਕਮੇਟੀ ਪੰਜਾਬ ਦੇ ਸਮੂਹ ਵਿਦਿਆਰਥੀਆਂ ਨੂੰ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਝੰਡੇ ਹੇਠ ਲਾਮਬੰਦ ਹੋ ਕੇ ਵਿਦਿਆਰਥੀ ਹੱਕਾਂ ਲਈ ਜੁਝਾਰੂ ਘੋਲ਼ ਛੇਡ਼ਨ ਦਾ ਸੱਦਾ ਦਿੰਦੀ ਹੈ।
ਮੀਟਿੰਗ ਵਿੱਚ ਬਠਿੰਡਾ, ਚੰਡੀਗਡ਼, ਲੁਧਿਆਣਾ, ਸੰਗਰੂਰ, ਮਾਨਸਾ ਤੇ ਕਈ ਹੋਰ ਜਿਲਿਆਂ ਦੇ ਕਾਰਕੁੰਨ ਸ਼ਾਮਲ ਹੋਏ।
ਜਾਰੀ ਕਰਤਾ-ਛਿੰਦਰਪਾਲ,(9888401288), 
ਕਨਵੀਨਰ, 
ਜੱਥੇਬੰਦਕ ਕਮੇਟੀ,
ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ)।
Chhinder Pal's photo.
Chhinder Pal's photo.
Chhinder Pal's photo.

No comments:

Post a Comment